Date: 09/04/2025
Event Report
ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਖਿਆਲਾ ਕੈਂਪਸ ਵਿਚ ‘ਤੀਜਾ ਮੈਗਾ ਜੌਬ ਫੇਅਰ-2025’ ਕਰਵਾਇਆ ਗਿਆ।ਸਤਿਕਾਰ ਯੋਗ ਸੰਤ ਬਾਬਾ ਮਲਕੀਤ ਸਿੰਘ ਜੀ (ਬਾਨੀ ਚਾਂਸਲਰ) ਅਤੇ ਸੰਤ ਬਾਬਾ ਦਿਲਾਵਰ ਸਿੰਘ ਜੀ (ਬ੍ਰਹਮ ਜੀ) ਦੇ ਆਸ਼ੀਰਵਾਦ ਨਾਲ ਮਾਣਯੋਗ ਚਾਂਸਲਰ ਸੰਤ ਬਾਬਾ ਮਨਮੋਹਨ ਸਿੰਘ ਜੀ ਅਤੇ ਉਪ-ਕੁਲਪਤੀ ਡਾ.ਧਰਮਜੀਤ ਸਿੰਘ ਪਰਮਾਰ ਜੀ, ਸ. ਹਰਦਮਨ ਸਿੰਘ ਮਿਨਹਾਸ ਜੀ (ਸਕੱਤਰ) ਦੀ ਅਗਵਾਈ ਵਿਚ ਹੋਇਆ। ਪ੍ਰੋਗਰਾਮ ਦੀ ਸ਼ੁਰੂਆਤ ਪ੍ਰੋ. ਕੈਲਾਸ਼ ਅਤੇ ਉਨ੍ਹਾਂ ਦੇ ਸਾਥੀਆਂ ਨੇ ਸ਼ਬਦ-ਗਾਇਨ ਨਾਲ ਕੀਤੀ। ਉਪਰੰਤ ਮਾਨਯੋਗ ਚਾਂਸਲਰ ਸੰਤ ਬਾਬਾ ਮਨਮੋਹਨ ਸਿੰਘ ਜੀ ਤੋਂ ਮੈਗਾ ਜੌਬ ਫੇਅਰ ਨੂੰ ਸ਼ੂਰੂ ਕਰਨ ਦੀ ਆਗਿਆ ਲੈ ਕੇ ਪ੍ਰੋਗਰਾਮ ਨੂੰ ਸ਼ੁਰੂ ਕੀਤਾ। ਉਪ-ਕੁਲਪਤੀ ਡਾ. ਧਰਮਜੀਤ ਸਿੰਘ ਪਰਮਾਰ ਨੇ ਆਪਣੇ ਸੰਬੋਧਨੀ ਸ਼ਬਦਾਂ ਵਿੱਚ ਆਏ ਹੋਏ ਮਹਿਮਾਨਾਂ ਤੇ ਕੰਪਨੀਆਂ ਦਾ ਸੁਆਗਤ ਕੀਤਾ ਤੇ ਕਿਹਾ ਕਿ ਵਿਦਿਆਰਥੀਆਂ ਦੇ ਅੱਖਾਂ ਵਿਚ ਸੁਪਨੇ ਹੋਣੇ ਚਾਹੀਦੇ ਹਨ ਇਨ੍ਹਾਂ ਸੁਪਨਿਆਂ ਨੂੰ ਹਕੀਕਤ ਬਣਾਉਣ ਲਈ ਲਗਨ, ਦ੍ਰਿੜ ਨਿਸ਼ਚਾ ਅਤੇ ਸਹੀ ਦਿਸ਼ਾ ਦੀ ਲੋੜ ਹੁੰਦੀ ਹੈ ਉਨ੍ਹਾਂ ਕਿਹਾ ਕਿ ਇਸ ਜੌਬ ਫੇਅਰ ਰਾਹੀਂ ਨੌਜਵਾਨਾਂ ਨੂੰ ਆਪਣੇ ਆਪ ਨੂੰ ਸਾਬਤ ਕਰਨ ਦਾ ਮੌਕਾ ਮਿਲਦਾ ਹੈ। ਯੂਨਿਵਰਸਿਟੀ ਇਸ ਤਰ੍ਹਾਂ ਦੇ ਮੈਗਾ ਜੌਬ ਫੇਅਰ ਵਿਦਿਆਰਥੀਆਂ ਅਤੇ ਕੰਪਨੀਆਂ ਵਿਚਕਾਰ ਪੁਲ ਦਾ ਕੰਮ ਕਰਦੇ ਹਨ ਅਤੇ ਨੌਜਵਾਨਾਂ ਲਈ ਸੁਨਿਹਰੀ ਭਵਿੱਖ ਦੀ ਨੀਂਹ ਰੱਖਦੇ ਹਨ। ਹਰ ਸਾਲ ਬਹੁ-ਸੰਖਿਆ ਵਿਚ ਯੂਨੀਵਰਸਿਟੀ ਦੇ ਵਿਦਿਆਰਥੀ ਵੱਖ-ਵੱਖ ਕੰਪਨੀਆਂ ਵਿਚ ਨੌਕਰੀ ਪ੍ਰਪਾਤ ਕਰਕੇ ਯੂਨੀਵਰਸਿਟੀ ਦਾ ਨਾਮ ਰੌਸ਼ਨ ਕਰ ਰਹੇ ਹਨ।ਇਸ ਮੌਕੇ ਟ੍ਰੇਨਿੰਗ ਐਂਡ ਪਲੇਸਮੈਂਟ ਵਿਭਾਗ ਦੇ ਮੁਖੀ ਐਸੋਸੀਏਟ ਪ੍ਰੋਫ਼ੈਸਰ ਡਾ.ਜਗਤੇਸ਼ਵਰ ਸਿੰਘ ਅਤੇ ਹਰਮਿੰਦਰ ਸਿੰਘ (ਸਹਾਇਕ ਟ੍ਰੇਨਿੰਗ ਐਂਡ ਪਲੇਸਮੈਂਟ ਅਫਸਰ) ਨੇ ਦੱਸਿਆ ਕਿ ਮੈਗਾ ਜੌਬ ਫੇਅਰ ਵਿਚ 500 ਉਮੀਦਵਾਰਾਂ ਨੇ ਹਿੱਸਾ ਲਿਆ ਅਤੇ 18 ਮੈਗਾ ਕੰਪਨੀਆਂ ਵੱਲੋਂ 130 ਤੋਂ ਵੱਧ ਵਿਦਿਆਰਥੀਆਂ ਨੂੰ ਸ਼ਾਰਟ ਲਿਸਟ ਕੀਤਾ ਗਿਆ। ਜਿਨ੍ਹਾਂ ਨੂੰ 8 ਲੱਖ ਰੁਪਏ ਸਾਲਾਨਾ ਤੱਕ ਦੇ ਪੈਕੇਜ ਆਫਰ ਕੀਤਾ ਗਿਆ। ਇਸ ਮੋਕੇ ਡਾ. ਵਿਕਾਸ ਸ਼ਰਮਾਂ ਜੀ, ਰਜਿਸਟਰਾਰ, ਡਾ. ਵਿਜੈ ਧੀਰ ਜੀ, ਡੀਨ ਅਕਾਦਮਿਕਸ, ਸ.ਰੂਪ ਸਿੰਘ (ਡਿਪਟੀ ਰਜਿਸਟਰਾਰ) ਵੱਖ-ਵੱਖ ਵਿਭਾਗਾਂ ਦੇ ਡੀਨ, ਪ੍ਰੋਫ਼ੈਸਰ ਸਹਿਬਾਨ ਹਾਜ਼ਰ ਸਨ। ਆਖ਼ਿਰ ਵਿੱਚ ਮਾਨਯੋਗ ਚਾਂਸਲਰ ਸੰਤ ਬਾਬਾ ਮਨਮੋਹਨ ਸਿੰਘ ਜੀ ਨੇ ਆਏ ਹੋਏ ਮਹਿਮਾਨਾਂ ਤੇ ਕੰਪਨੀਆਂ ਨੂੰ ਸਨਮਾਨ ਚਿੰਨ੍ਹ ਭੇਂਟ ਕੀਤੇ ਅਤੇ ਉਨ੍ਹਾਂ ਦੀ ਸਮੁੱਚੀ ਟੀਮਾਂ ਨੂੰ ਵਧਾਈ ਦਿੱਤੀ। ਇਸ ਤਰ੍ਹਾਂ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਦਾ ਇਹ ਤੀਜਾ ਮੈਗਾ ਜੌਬ ਫੇਅਰ-2025 ਸਫਲਤਾ ਪੂਰਵਕ ਸੰਪੰਨ ਹੋਇਆ।